INR. 0.00
ਹਾਲਾਂਕਿ ਪੰਜਾਬੀ ਨਾਟਕ ਦਾ ਆਰੰਭ ਈਸ਼ਵਰ ਚੰਦਰ ਨੰਦਾ ਹੁਰਾਂ ਦੀ ਇਕਾਂਗੀ ਰਚਨਾ 'ਸੁਹਾਗ' (ਦੁਲਹਨ) ਨਾਲ ਹੋਈ ਮੰਨੀ ਜਾਂਦੀ ਹੈ ਪਰ ਇਹ ਹੁਣ ਇੱਕ ਪ੍ਰਮਾਣਕ ਸੱਚ ਹੈ ਕਿ ਇਸ ਰਚਨਾ ਤੋਂ ਵੀ ਪਹਿਲਾਂ ਪੰਜਾਬੀ ਵਿਚ ਨਾਟਕ ਲਿਖੇ ਜਾ ਰਹੇ ਸਨ। ਇਨ੍ਹਾਂ ਨਾਟਕਕਾਰਾਂ ਦਾ ਸੰਕਟ ਇਹ ਸੀ ਕਿ ਉਨ੍ਹਾਂ ਕੋਲ ਰੰਗਮੰਚ ਦਾ ਕੋਈ ਅਨੁਭਵ ਨਹੀਂ ਸੀ ਜਿਸ ਕਾਰਣ ਨਾ ਉਨ੍ਹਾਂ ਦੀਆਂ ਰਚਨਾਵਾਂ ਕਦੇ ਮੰਚਣ ਹੋਈਆਂ, ਨਾ ਚਰਚਾ ਵਿੱਚ ਆ ਸਕੀਆਂ। ਇਸ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਰਚਨਾਵਾਂ ਕੋਲੋਂ ਪੰਜਾਬੀ ਦੀਆਂ ਮੁੱਢਲੀਆਂ ਰਚਨਾਵਾਂ ਹੋਣ ਦਾ ਹੱਕ ਨਹੀਂ ਖੋਹਿਆ ਜਾ ਸਕਦਾ। ‘ਵਿੰਕਲ ਵਰਡਜ਼’ ਇਹ ਨਾਟਕ ਪੰਜਾਬੀ ਪਾਠਕਾਂ, ਵਿਦਵਾਨਾਂ, ਖੋਜਾਰਥੀਆਂ ਅਤੇ ਰੰਗਕਰਮੀਆਂ ਲਈ ਪ੍ਰਕਾਸ਼ਿਤ ਕਰ ਕੇ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਹੈ।